Blog

ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਟੀਮ ਦੀ ਝੰਡੀ

ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵਿੱਚ ਆਯੋਜਿਤ ਹੋਏ ਬਸੰਤ ਉਤਸਵ ਦੇ ਤਹਿਤ ਫੁੱਲਾਂ ਦੀ ਪ੍ਰਦਰਸ਼ਨੀ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿੱਚ ਦੇਸ਼ ਦੀਆ ਵੱਖ-ਵੱਖ ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਪ੍ਰਤੀਯੋਗਿਤਾ ਵਿੱਚ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਲੈਂਡਸਕੇਪ ਅਤੇ ਗਾਰਡਨਿੰਗ ਵਿੰਗ ਵੱਲੋਂ ਲੈਂਡਸਕੇਪ ਇੰਚਾਰਜ ਰਾਕੇਸ ਸੂਦ ਦੀ ਅਗਵਾਈ ਵਿੱਚ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ! ਇਸ ਟੀਮ ਵਿੱਚ ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਵਲੋਂ ਫੁੱਲਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਪੇਸ਼ ਕੀਤਾ ਗਿਆ।

ਪਹਿਲੀ ਕੈਟਾਗਰੀ ਵਿੱਚ ਕੁਲ ਚਾਰ ਇਨਾਮ ਆਈ.ਕੇ.ਜੀ ਪੀ.ਟੀ.ਯੂ ਦੀ ਝੋਲੀ ਪਏ, ਜਦਕਿ ਸੈਕਿੰਡ ਕੈਟਾਗਰੀ ਵਿੱਚ ਕੁਲ ਛੇ ਇਨਾਮ ਯੂਨੀਵਰਸਿਟੀ ਦੇ ਨਾਮ ਰਹੇ। ਯੂਨੀਵਰਸਿਟੀ ਨੂੰ ਬਾਕੀ ਕਿਸਮਾਂ ਦੀ ਸ਼੍ਰੇਣੀ ਵਿਚ ਵੀ ਪ੍ਰੋਤਸਾਹਨ ਪੁਰਸਕਾਰ ਮਿਲੇ! ਜਿੱਤ ਪ੍ਰਾਪਤ ਕਰਕੇ ਯੂਨੀਵਰਸਿਟੀ ਪਹੁੰਚਣ ਤੇ ਇਸ ਟੀਮ ਨੂੰ ਯੂਨੀਵਰਸਿਟੀ ਡੀਨ ਯੋਜਨਾ ਤੇ ਵਿਕਾਸ ਡਾ.ਐਨ.ਪੀ ਸਿੰਘ ਅਤੇ ਰਜਿਸਟਰਾਰ ਅਮਨਪ੍ਰੀਤ ਸਿੰਘ ਵਲੋ ਵਧਾਈ ਦਿੱਤੀ ਗਈ!